ਘਰੇਲੂ ਵਰਤੋਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Domestic use_ਘਰੇਲੂ ਵਰਤੋਂ: ਸਵਾਲ ਇਹ ਹੇ ਕਿ ‘‘ਘਰੇਲੂ’’ ਜੋ ਵਰਤੋਂ ਨੂੰ ਵਿਸ਼ੇਸ਼ਤ ਕਰਦਾ ਹੈ ਕੀ ਉਸ ਵਿਚ ‘ਸਥਾਨ’ ਦੇ ਅਰਥ ਆਉਂਦੇ ਹਨ? ਜੇ ਇਕ ਵਾਰੀ ਇਹ ਮੰਨ ਲਿਆ ਜਾਵੇ ਕਿ ਘਰੇਲੂ ਦਾ ਭਾਵ ਉਸ ਨੌਈਅਤ ਜਾਂ ਪ੍ਰਕਿਰਤੀ ਤੋਂ ਹੈ ਜਿਸ ਲਈ ਕਿਸੇ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਥਾਂ ਦੇ, ਜਿਥੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੀ ਤਤਵਿਕ ਪ੍ਰਕਿਰਤੀ ਦੇ ਖ਼ਾਸ ਅਰਥ ਨਹੀਂ ਰਹਿ ਜਾਂਦੇ। ਮਿਸਾਲ ਲਈ ਕੋਲੇ ਜਾਂ ਲਕੜ ਦੀ ਘਰਾਂ ਵਿਚ ਖਾਣਾ ਪਕਾਉਣ ਲਈ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਲਈ ਉਹ ਘਰੇਲੂ ਵਰਤੋਂ ਹੈ। ਪਰ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਦਾ ਘਰ ਨਹੀਂ ਹੁੰਦਾ ਅਤੇ ਖਾਣਾ ਬਣਾਉਣ ਦਾ ਕੰਮ ਖੁਲ੍ਹੇ ਮੈਦਾਨ ਵਿਚ ਕਰਦੇ ਹਨ ਕੀ ਉਨ੍ਹਾਂ ਦੁਆਰਾ ਕੋਲੇ ਜਾਂ ਲਕੜ ਦੀ ਵਰਤੋੀ ਘਰੇਲੂ ਵਰਤੋਂ ਨਹੀਂ ਰਹਿੰਦੀ? ਇਸੇ ਤਰ੍ਹਾਂ ਕੁਝ ਵਿਦਿਆਰਥੀ ਰਲਕੇ ਜਦ ਖਾਣਾ ਬਣਾਉਣ ਦਾ ਪ੍ਰਬੰਧ ਕਰਦੇ ਹਨ ਤਾ ਉਹ ਇਕ ਪਰਿਵਾਰ ਦੇ ਵੀ ਨਹੀਂ ਹੁੰਦੇ ਅਤੇ ਇਕ ਘਰ ਵਿਚ ਵੀ ਨਹੀਂ ਰਹਿ ਰਹੇ ਹੁੰਦੇ। ਪਰ ਕੋਲੇ ਜਾਂ ਲਕੜ ਦੀ ਵਰਤੋਂ ਖਾਣਾ ਪਕਾਉਣ ਲਈ ਕਰਦੇ ਹਨ। ਕੀ ਉਨ੍ਹਾਂ ਦੁਆਰਾ ਕੀਤੀ ਇਹ ਵਰਤੋਂ ਘਰੇਲੂ ਵਰਤੋਂ ਨਹੀਂ ਰਹਿੰਦੀ? ਇਸ ਤਰ੍ਹਾਂ ਵਰਤੋਂ ਦਾ ਭਾਵ ਕਿਸੇ ਚੀਜ਼ ਦੀ ਖਪਤ ਕਰਨਾ ਨਹੀਂ। ਇਸ ਘਰੇਲੂ ਦਾ ਅਰਥ ਵਰਤੋਂ ਦੇ ਪ੍ਰਯੋਜਨ ਜਾਂ ਉਦੇਸ਼ ਨਾਲ ਜੁੜਿਆ ਹੋਣਾ ਚਾਹੀਦਾ ਹੈ। ਅਰਥਾਤ ਅਜਿਹੀਆਂ ਸੇਵਾਵਾਂ ਜਾਂ ਆਰਾਮ ਮੁਹਈਆ ਕਰਨਾ ਜੋ ਸਭਯ ਮਨੁਖਾਂ ਦੀਆਂ ਸਾਧਾਰਨ ਆਦਤਾਂ ਮੁਤਾਬਕ ਲੋਕਾਂ ਨੂੰ ਘਰਾਂ ਵਿਚ ਮਿਲਦੀਆਂ ਹਨ। ਜੇ ਵਾਮਾ ਪਰਭੂ ਬਨਾਮ ਮੈਸੂਰ ਰਾਜ [(1967) 20 ਐਸ.ਟੀ.ਸੀ. 38]।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.